ਮੈਂ ਤੁਹਾਡੀ ਕਿਸ ਮਾਮਲੇ ਵਿਚ ਮਦਦ ਕਰ ਸਕਦੀ ਹਾਂ?
ਮੈਂ ਰਿਸ਼ਤਿਆਂ ਦੀ ਤਿੜਕਣ ਦੇ ਹਰ ਪੱਖ ਦੇ ਸਬੰਧ ਵਿਚ ਕੰਮ ਕਰਦੀ ਹਾਂ, ਇਨ੍ਹਾਂ ਵਿਚ ਤਲਾਕ, ਸਿਵਲ ਪਾਰਟਨਰਸ਼ਿਪ ਦਾ ਭੰਗ ਹੋਣਾ, ਇਕੱਠੇ ਰਹਿਣ ਸਬੰਧੀ ਵਿਵਾਦ, ਵਿੱਤੀ ਨਿਪਟਾਰਾ, ਬੱਚਿਆਂ ਸਬੰਧੀ ਪ੍ਰਬੰਧ ਅਤੇ ਵਿੱਤੀ ਸੁਰੱਖਿਆ ਸਮਝੌਤੇ ਸ਼ਾਮਲ ਹਨ। ਮੈਂ ਗੁੰਝਲਦਾਰ ਵਿੱਤੀ ਰਾਹਤ ਦੇ ਮਾਮਲਿਆਂ, ਜਿੱਥੇ ਕੋਈ ਅੰਤਰ-ਰਾਸ਼ਟਰੀ ਪੱਖ, ਟਰੱਸਟ, ਕਾਰੋਬਾਰ ਅਤੇ ਨਿਰਪੱਖ ਦਖਲਅੰਦਾਜ਼ੀ ਕਰਤਾ ਸ਼ਾਮਲ ਹੁੰਦੇ ਹਨ, ਵਿਚ ਮਹਾਰਤ ਰੱਖਦੀ ਹਾਂ। ਮੈਂ ਬੱਚਿਆਂ ਨਾਲ ਸਬੰਧਤ ਮੁਸ਼ਕਲ ਕਾਨੂੰਨੀ ਮਾਮਿਲਆਂ ਨੂੰ ਦੇਖਦੀ ਹਾਂ ਅਤੇ ਬੱਚੇ ਨੂੰ ਅਗਵਾ ਕਰਨ ਅਤੇ ਸਥਾਨ ਬਦਲਣ ਸਬੰਧੀ ਕੇਸਾਂ ਦੇ ਸਬੰਧ ਵਿਚ ਨਿਯਮਤ ਰੂਪ ਵਿਚ ਸਲਾਹ ਦਿੰਦੀ ਹਾਂ।
ਕੁਝ ਹਾਲੀਆ ਕੰਮ(ਮਾਂ) ਦੀ ਉਦਾਹਰਨ
ਹਾਈਕੋਰਟ ਤੱਕ ਚੱਲਣ ਵਾਲੇ, ਯੂਰਪ, ਦੁਬਈ, ਸਾਊਦੀ ਅਰਬ, ਅਸਟ੍ਰੇਲੀਆ, ਸੇਂਟ ਲੂਸ਼ੀਆ ਵਿਚ ਬਹੁ-ਅਧਿਕਾਰ ਖੇਤਰੀ ਮੁੱਦਿਆਂ ਨੂੰ ਸ਼ਾਮਲ ਕਰਦੇ ਕੇਸ
ਵੱਡੀ ਵਿਰਾਸਤੀ ਸੰਪਤੀ ਨੂੰ ਸ਼ਾਮਲ ਕਰਦੇ ਕੇਸ - ਵੱਖ ਹੋਣ ਅਤੇ ਰਿਸ਼ਤੇ ਦੀ ਸ਼ੁਰੂਆਤ 'ਤੇ ਦੋਵੇਂ ਸਮਿਆਂ ਲਈ - ਵਿਆਹ ਤੋਂ ਪਹਿਲਾਂ ਦੇ ਸਮਝੌਤੇ ਅਤੇ ਇਕੱਠੇ ਰਹਿਣ ਸਬੰਧੀ ਸਮਝੌਤੇ
ਪਰਿਵਾਰਕ ਕਾਰੋਬਾਰਾਂ ਅਤੇ ਪਰਿਵਾਰਕ ਸੰਪਤੀ ਨੂੰ ਸ਼ਾਮਲ ਕਰਦੇ ਕੇਸ
ਯੂ ਕੇ ਅਤੇ ਵਿਦੇਸ਼ਾਂ ਵਿਚ - ਛੁਪੀਆਂ ਸੰਪਤੀਆਂ ਨੂੰ ਸ਼ਾਮਲ ਕਰਦੇ ਕੇਸ
ਰਾਇਲ ਕੋਰਟਸ ਆਫ਼ ਜਸਟਿਸ ਤੱਕ ਬੱਚੇ ਨੂੰ ਅਗਵਾ ਕਰਨ ਨਾਲ ਸਬੰਧਤ ਕੇਸ
ਕੋਰਟ ਆਫ਼ ਅਪੀਲ ਤੱਕ ਮੁਕੱਦਮੇਬਾਜ਼ੀ ਸਮੇਤ ਮਾਪਿਆਂ ਤੋਂ ਵੱਖ ਕਰਨ, ਸ਼ਰਾਬ ਦੀ ਦੁਰਵਰਤੋਂ, ਲਿੰਗਕ ਗਤੀਵਿਧੀਆਂ ਦੀ ਲਤ ਸਮੇਤ ਪ੍ਰਤੱਖ ਅਤੇ ਅਪ੍ਰਤੱਖ ਨੁਕਸਾਨ ਦੇ ਦੋਸ਼ਾਂ ਨੂੰ ਸ਼ਾਮਲ ਕਰਦੇ ਬੱਚਿਆਂ ਨਾਲ ਸਬੰਧਤ ਕੇਸ।
ਹੋਰ ਲੋਕ ਮੇਰੇ ਬਾਰੇ ਕੀ ਕਹਿੰਦੇ ਹਨ?
“ਉਸ ਕੋਲ ਬਹੁਤ ਜ਼ਿਆਦਾ ਵਿਵਹਾਰਿਕ ਗਿਆਨ ਹੈ ਅਤੇ ਵਧੀਆ ਸੌਦੇਬਾਜ਼ੀ ਲਈ ਚੰਗੀ ਸਮਝ ਹੈ”। ਲੀਗਲ
“ਕਈਂ ਅੰਤਰ ਰਾਸ਼ਟਰੀ ਵਿੱਤੀ ਰਾਹਤ ਦੀਆਂ ਕਈਂ ਸੁਣਵਾਈਆਂ ਵਿਚ ਉਸਦੀ ਹਾਜ਼ਰੀ ਨੂੰ ਦੇਖਿਆ ਹੈ। ਇਕ ਗਾਹਕ ਨੇ ਦੱਸਿਆ: ਇਕ ਬਹੁਤ ਤਣਾਅਪੂਰਨ ਮੌਕੇ 'ਤੇ ਉਸਦੀ ਪੇਸ਼ੇਵਰਤਾ ਬਿਲਕੁੱਲ ਨਹੀਂ ਡਗਮਗਾਈ ਅਤੇ ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਉਸਨੇ ਇਸ ਸਮੇਂ ਵਿਚੋਂ ਲੰਘਣ ਵਿਚ ਸਾਡੀ ਮਦਦ ਕੀਤੀ''। ਚੈਂਬਰਜ਼ ਐਂਡ ਪਾਰਟਨਰਜ਼
ਤੁਹਾਨੂੰ ਮੇਰੇ ਬਾਰੇ ਹੋਰ ਕੀ ਪਤਾ ਹੋਣਾ ਚਾਹੀਦਾ ਹੈ?
ਮੈਂ ਰੇਜ਼ਲੂਸ਼ਨ ਦੀ ਇਕ ਪੁਰਾਣੀ ਮੈਂਬਰ ਹਾਂ - ਇਹ ਇਕ ਅਜਿਹਾ ਸੰਗਠਨ ਹੈ ਜੋ ਪਰਿਵਾਰਕ ਕਾਨੂੰਨ ਵਿਚ ਟਕਰਾਅ-ਰਹਿਤ ਤਰੀਕੇ ਨੂੰ ਅਪਣਾਉਣ ਲਈ ਪ੍ਰਤੀਬੱਧਤ ਹੈ। ਮੈਂ, ਫੈਮਿਲੀ ਪ੍ਰੋਸੀਜਰ ਰੂਲ ਕਮੇਟੀ, ਐਨਫੋਰਸਮੈਂਟ ਆਫ਼ ਫੈਮਿਲੀ ਫਾਇਨੈਨਸ਼ਲ ਆਡਰਜ਼ ਵਰਕਿੰਗ ਗਰੁੱਪ ਦੇ ਵਿਚ ਵੀ ਸ਼ਾਮਲ ਹਾਂ